ਚੰਡੀਗੜ੍ਹ ( ਜਸਟਿਸ ਨਿਊਜ਼ )
ਖੇਤਰੀ ਦਫ਼ਤਰ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਜਨਰਲ, ਸ਼੍ਰੀ ਦੀਪਕ ਮੇਹਰਾ ਨੇ ਸਾਰੇ ਪਤਵੰਤਿਆਂ ਅਤੇ ਉਮੀਦਵਾਰਾਂ ਦਾ ਹਾਰਦਿਕ ਸੁਆਗਤ ਕੀਤਾ। ਆਪਣੇ ਉਦਘਾਟਨੀ ਸੰਬੋਧਨ ਵਿੱਚ, ਆਰਥਿਕ ਅੰਕੜਾ ਵਿਭਾਗ (ਈਐੱਸਡੀ) ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਡਾ. ਦਲੀਪ ਸਿੰਘ ਨੇ ਕੀਮਤ ਅੰਕੜਿਆਂ (ਪ੍ਰਾਈਸ ਸਟੈਟਿਕਸ) ਦੀ ਮਹੱਤਤਾ, ਸਟੀਕ ਅਤੇ ਗੁਣਵੱਤਾਪੂਰਨ ਅੰਕੜਿਆਂ ਦੇ ਸੰਗ੍ਰਹਿ ਦੀ ਜ਼ਰੂਰਤ ਅਤੇ ਆਰਥਿਕ ਵਿਸ਼ਲੇਸ਼ਣ ਅਤੇ ਨੀਤੀ ਨਿਰਮਾਣ ਵਿੱਚ ਉਨ੍ਹਾਂ ਦੇ ਦੂਰਗਾਮੀ ਪ੍ਰਭਾਵਾਂ ‘ਤੇ ਜ਼ੋਰ ਦਿੱਤਾ।
ਮੁੱਖ ਭਾਸ਼ਣ ਦਿੰਦੇ ਹੋਏ, ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ਼ ਇੰਡਸਟ੍ਰੀ ਐਂਡ ਇੰਟਰਨਲ ਟ੍ਰੇਡ (DPIIT) ਦੇ ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਦਲੀਪ ਕੁਮਾਰ ਸਿਨਹਾ ਨੇ ਡਬਲਿਊਪੀਆਈ ਅਤੇ ਪੀਪੀਆਈ ਯੋਜਨਾਵਾਂ ਦੇ ਮਹੱਤਵ ਅਤੇ ਵਰਤਮਾਨ ਆਰਥਿਕ ਪਰਿਦ੍ਰਿਸ਼ ਨੂੰ ਵਧੇਰੇ ਸਟੀਕਤਾ ਨਾਲ ਪ੍ਰਤਿਬਿੰਬਤ ਕਰਨ ਲਈ ਬੇਸ ਈਅਰ ਸੰਸ਼ੋਧਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ।
ਸੁਸ਼੍ਰੀ ਪੂਜਾ, ਡਾਇਰੈਕਟਰ ਡੀਪੀਆਈਆਈਟੀ ਅਤੇ ਉਨ੍ਹਾਂ ਦੀ ਟੀਮ ਅਤੇ ਸ਼੍ਰੀ ਦੀਪਕ ਧਨਾਵਤ, ਡਾਇਰੈਕਟਰ, ਆਰਥਿਕ ਅੰਕੜਾ ਵਿਭਾਗ (ਈਐੱਸਡੀ) ਨੇ ਡਬਲਿਊਪੀਆਈ, ਪੀਪੀਆਈ ਅਤੇ ਆਈਆਈਪੀ ਯੋਜਨਾਵਾਂ, ਵਿਧੀਆਂ ਅਤੇ ਕਾਰਜ ਪ੍ਰਣਾਲੀਆਂ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਸਤਾਰ ਨਾਲ ਪੇਸ਼ਕਾਰੀਆਂ ਦਿੱਤੀਆਂ।
ਪ੍ਰੋਗਰਾਮ ਦੀ ਸਮਾਪਤੀ ਆਰਓ ਚੰਡੀਗੜ੍ਹ ਦੀ ਡਿਪਟੀ ਡਾਇਰੈਕਟਰ ਸੁਸ਼੍ਰੀ ਆਯੁਸ਼ੀ ਮਿਸ਼ਰਾ ਦੇ ਰਸਮੀ ਧੰਨਵਾਦ ਮਤੇ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਟ੍ਰੇਨਿੰਗ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਰਗਰਮ ਭਾਗੀਦਾਰੀ ਲਈ ਸਾਰੇ ਪਤਵੰਤਿਆਂ, ਸੰਸਾਧਨ ਵਿਅਕਤੀਆਂ ਤੇ ਉਮੀਦਵਾਰਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ।
Leave a Reply